ਪਾਠ - 1
kMipaUtr nwl jwx-pCwx
ਅਭਿਆਸ (Exercise)
2) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
- ਕੰਪਿਊਟਰ ਨੂੰ ਪ੍ਰਭਾਸ਼ਿਤ ਕਰੋ।
ਉੱਤਰ:- ਕੰਪਿਊਟਰ ਬਿਜਲੀ ਨਾਲ ਚੱਲਣ ਵਾਲਾ ਉਹ ਉਪਕਰਣ ਹੈ ਜੋ ਯੂਜ਼ਰ ਤੋਂ ਇਨਪੁੱਟ ਦੇ ਤੌਰ ਤੇ ਡਾਟਾ ਪ੍ਰਾਪਤ ਕਰਕੇ, ਇਸਨੂੰ ਪ੍ਰੋਗਰਾਮ ਦੀ ਮਦਦ ਨਾਲ ਪ੍ਰੋਸੈੱਸ ਕਰਦਾ ਹੈ ਅਤੇ ਨਤੀਜਾ ਆਊਟਪੁੱਟ ਦੇ ਤੌਰ ਤੇ ਦਿੰਦਾ ਹੈ।
- ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੇ ਪ੍ਰਯੋਗ ਦੀ ਵਿਆਖਿਆ ਕਰੋ।
ਉੱਤਰ:- ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦਾ ਪ੍ਰਯੋਗ ਨੋਟਸ, ਡਰਾਇੰਗ, ਪ੍ਰੋਜੈਕਟ, ਈ-ਕੰਟੈਂਟ, ਨਤੀਜਾ, ਟਾਈਮ-ਟੇਬਲ, ਰਿਪੋਰਟਾਂ ਆਦਿ ਤਿਆਰ ਕਰਨ ਲਈ ਅਤੇ ਆਨਲਾਈਨ ਕਲਾਸਾਂ ਲਗਾਉਣ ਲਈ ਕੀਤਾ ਜਾਂਦਾ ਹੈ।
ਜਾਂ
ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦਾ ਪ੍ਰਯੋਗ ਹੇਠ ਲਿਖੇ ਅਨੁਸਾਰ ਕੀਤਾ ਜਾਂਦਾ ਹੈ: -
- ਵਿਦਿਆਰਥੀ ਕੰਪਿਊਟਰ ਦੀ ਵਰਤੋਂ ਨੋਟਸ ਤਿਆਰ ਕਰਨ, ਡਰਾਇੰਗ ਕਰਨ, ਪ੍ਰੋਜੈਕਟ ਬਣਾਉਣ ਅਤੇ ਆਨਲਾਈਨ ਪੜ੍ਹਾਈ ਕਰਨ ਲਈ ਕਰਦੇ ਹਨ।
- ਅਧਿਆਪਕ ਕੰਪਿਊਟਰ ਦੀ ਵਰਤੋਂ ਈ-ਕੰਟੈਂਟ, ਨਤੀਜਾ, ਟਾਈਮ-ਟੇਬਲ, ਰਿਪੋਰਟਾਂ ਆਦਿ ਤਿਆਰ ਕਰਨ ਅਤੇ ਆਨਲਾਈਨ ਕਲਾਸਾਂ ਲਗਾਉਣ ਲਈ ਕਰਦੇ ਹਨ।
- ਕਿਸੇ ਤਿੰਨ ਪੋਰਟੇਬਲ ਕੰਪਿਊਟਿੰਗ ਯੰਤਰਾਂ ਦੇ ਨਾਂ ਲਿਖੋ।
ਉੱਤਰ:- ਸਮਾਰਟ ਫੋਨ, ਟੈਬਲੇਟ, ਪਾਮਟੌਪ, ਲੈਪਟਾਪ ਆਦਿ ਪੋਰਟੇਬਲ ਕੰਪਿਊਟਿੰਗ ਯੰਤਰਾਂ ਦੇ ਨਾਮ ਹਨ।